Thursday, May 02, 2024
Follow us on
 
 
 
Punjab

ਚਿੱਟਾ ਵੇਚਦੇ ਫੜ੍ਹਿਆ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ 

April 18, 2024 04:57 PM

ਡੇਰਾਬੱਸੀ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੰਜੀਵ ਕੁਮਾਰ ਸੰਜੂ ਨਿਵਾਸ ਪਿੰਡ ਜੌਲਾਕਲਾਂ ਨੂੰ ਚਿੱਟਾ (ਨਸ਼ਾ) ਸਪਲਾਈ ਕਰਨ ਦੇ ਦੋਸ਼ਾਂ ਹੇਠ ਕਾਬੂ ਕੀਤਾ ਗਿਆ ਹੈ। ਲੋਕਾਂ ਨੇ ਦੋਸ਼ੀ ਨੂੰ ਪੁਲਿਸ ਨੂੰ ਸੌਂਪਣ ਤੋਂ ਪਹਿਲਾਂ ਜਮ ਕੇ ਧੁਨਾਈ ਵੀ ਕੀਤੀ। ਮੁਬਾਰਿਕਪੂਰ ਚੋਂਕੀ ਵਿੱਚ ਪੁਲਿਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰ ਅਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ। 

ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਜਾਰੀ ਕੀਤੀ ਮੁਲਜ਼ਮ ਦੀ ਵਿਧਾਇਕ ਨਾਲ ਤਸਵੀਰ
ਕਿਹਾ, ਨਸ਼ਾ ਤਸਕਰਾਂ ਨੂੰ ਸੁਰੱਖਿਆ ਦੇ ਰਹੀ 'ਆਪ' ਸਰਕਾਰ


ਇਸ ਮਾਮਲੇ ਨੂੰ ਲੈ ਕੇ ਬੋਲਦਿਆਂ ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਸ਼ਾ ਤਸਕਰਾਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਹੁਣ 'ਆਪ' ਦੇ ਅਹੁਦੇਦਾਰ ਖੁੱਲ੍ਹੇਆਮ ਨਸ਼ਾ ਤਸਕਰੀ ਕਰਨ ਲੱਗੇ ਹਨ। 
 ਐਨ.ਕੇ. ਸ਼ਰਮਾ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਚਾਰ ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਕੇ ਸੱਤਾ ਵਿੱਚ ਆਏ ਸਨ। ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਤਾ ਦੂਰ ਦੀ ਗੱਲ ਹੈ, ਹੁਣ ਤਾਂ ਆਪ ਦੇ ਅਹੁਦੇਦਾਰ ਵੀ ਨਸ਼ੇ ਦਾ ਕਾਰੋਬਾਰ ਕਰਨ ਲੱਗ ਪਏ ਹਨ।

ਐਨ.ਕੇ. ਸ਼ਰਮਾ ਨੇ ਚਿੱਟਾ ਵੇਚਦੇ ਫੜੇ ਗਏ ਨੌਜਵਾਨਾਂ ਦੇ ਨਿਯੁਕਤੀ ਪੱਤਰ ਅਤੇ ਵਿਧਾਇਕ ਦੇ ਨਾਲ ਮੁਲਜ਼ਮ ਦੀ ਫੋਟੋ ਜਾਰੀ ਕਰਦਿਆਂ ਕਿਹਾ ਕਿ ‘ਆਪ’ ਦੇ ਅਹੁਦੇਦਾਰ ਸਰਕਾਰ ਹੋਣ ਦਾ ਫਾਇਦਾ ਉਠਾ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਇੱਕ ਮੁਲਜ਼ਮ ਤਾਂ ਪਿੰਡ ਵਾਸੀਆਂ ਨੇ ਫੜ ਲਿਆ ਹੈ ਪਰ ਹਾਲੇ ਵੀ ਕਈ ਵੱਡੀਆਂ ਮੱਛੀਆਂ ਇਸ ਧੰਦੇ ਵਿੱਚ ਸ਼ਾਮਲ ਹਨ। ਸ਼ਰਮਾ ਨੇ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਪੁਲਿਸ ਮੁਲਜ਼ਮ ਨੂੰ ਬਚਾਉਣ ਲਈ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਖੁੱਲ੍ਹੇਆਮ ਨਸ਼ੇ ਦੇ ਸੌਦਾਗਰਾਂ ਨੂੰ ਸੁਰੱਖਿਆ ਦੇ ਰਹੀ ਹੈ।

 
Have something to say? Post your comment
More Punjab News
अब पति, भाई या बेटा नहीं करेगा महिलाओं की वोट का सौदा
पंजाब की महिलाओं को आज भी एक-एक हजार मासिक भत्ते का इंतजार:शर्मा
परनीत कौर को प्रत्याशी बनाने से भाजपा में बगावत
ठेकेदार, टिक्का और रंधावा के नेतृत्व में दक्षिण विधानसभा क्षेत्र से कई लोग भाजपा में शामिल हुए
जाखड़ के नेतृत्व में अकाली दल, काँग्रेस व आम आदमी पार्टी के नेताओं ने भाजपा का हाथ थामा
4500 रुपए रिश्वत लेता सहायक सब इंस्पेक्टर विजीलैंस ब्यूरो द्वारा काबू
पंजाब:सैंकड़ों लोगों का विदेश जाने का सपना आग में जला
कंटीले तारों को जीरो लाइन पर ले जाने का कार्य प्रक्रियाधीन है : तरनजीत सिंह संधू समुंदरी।
एनके शर्मा द्वारा जीरकपुर में हो रहे अवैध खनन पर छापा
पंजाब पुलिस के इंस्पेक्टर पर हुई फायरिंग